ਸਰਕਾਰੀ ਸਕੂਲ ਵਿਖੇ ਗ੍ਰੈਜੂਏਸ਼ਨ ਸੈਰੇਮਨੀ ਮਨਾਈ
ਪਹਿਲੀ ਤੋਂ ਚੌਥੀ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ ਵੀ ਐਲਾਨਿਆਂ ਗਿਆ
ਹਰ ਪੱਖੋ ਬੱਚਿਆਂ ਦਾ ਕੀਤਾ ਜਾ ਰਿਹਾ ਵਿਕਾਸ ਜਗਜੀਤ ਵਾਲੀਆ
ਗੁਰਪ੍ਰੀਤ ਸਿੰਘ ਜਖਵਾਲੀ
ਦੇਵੀਗੜ੍ਹ 28 ਮਾਰਚ 2024: ਅੱਜ ਪ੍ਰਾਇਮਰੀ ਸਕੂਲ ਸਮਾਰਟ ਸਕੂਲ ਕਪੂਰੀ ਬਲਾਕ ਦੇਵੀਗੜ੍ਹ ਵਿਖੇ ਨੰਨ੍ਹਿਆਂ-ਮੁੰਨਿਆਂ ਬੱਚਿਆਂ ਦੀ ਗ੍ਰੈਜੂਏਸ਼ਨ ਸੈਰੇਮਨੀ ਕਰਵਾਈ ਗਈ। ਸਕੂਲ ਵਿਚ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਅਤੇ ਹੋਰ ਪਤਵੰਤਿਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਸਕੂਲ ਵਿੱਚ ਯੂ ਕੇ ਜੀ ਜਮਾਤ ਤੋਂ ਪਹਿਲੀ ਜਮਾਤ ਵਿੱਚ ਹੋਏ, ਬੱਚਿਆਂ ਤੋਂ ਸਟੇਜ ਤੇ ਐਕਟਿਵੀਆਂ ਕਰਵਾਈਆਂ ਗਈਆਂ। ਮਾਪਿਆਂ ਦੁਆਰਾ ਵੀ ਵਧ ਚੜ੍ਹ ਕੇ ਗਤੀਵਿਧੀਆਂ ਵਿੱਚ ਭਾਗ ਲਿਆ ਗਿਆ। ਇਸ ਸਮੇਂ ਸਕੂਲ ਦੇ ਹੈੱਡ ਟੀਚਰ ਜਗਜੀਤ ਸਿੰਘ ਵਾਲੀਆ ਨੇ ਗ੍ਰੈਜੂਏਸ਼ਨ ਸੈਰੇਮਨੀ ਦੀ ਲੋੜ ਅਤੇ ਮਹੱਤਤਾ ਬਾਰੇ ਸਭ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਮਾਪਿਆਂ ਅਤੇ ਬੱਚਿਆਂ ਵਿੱਚ ਇਸ ਸਮੇਂ ਕਾਫੀ ਉਤਸਾਹ ਵੇਖਣ ਨੂੰ ਮਿਲਿਆ। ਜਿੰਨਾ ਪਿੰਡ ਵਾਸੀਆਂ ਨੇ ਕਾਫੀ ਸਾਲਾਂ ਬਾਅਦ ਕਪੂਰੀ ਸਕੂਲ ਵਿਜ਼ਟ ਕੀਤਾ ਉਹ ਜਮਾਤਾਂ ਦੀ ਸਜਾਵਟ ,ਪਰੋਜੈਕਟਰ , ਐੱਲ ਈ ਡੀ, ਐਜੂਕੇਅਰ ਐ੫,ਖੇਡ ਦਾ ਮੈਦਾਨ,ਪੜਾਈ ਦੇ ਨਾਲ ਨਾਲ, ਈ ਕੰਨਟੈਂਟ ਤੇ ਗਤੀਵਿਧੀਆਂ ਵੇਖ ਕੇ ਕਾਫੀ ਪ੍ਰਭਾਵਿਤ ਅਤੇ ਖੁਸ਼ ਹੋਏ। ਇਸਦੇ ਨਾਲ ਹੀ ਅੱਜ ਪਹਿਲੀ ਤੋਂ ਚੌਥੀ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ ਵੀ ਐਲਾਨਿਆਂ ਗਿਆ। ਸਕੂਲ ਅਧਿਆਪਕ ਹਰਪ੍ਰੀਤ ਸਿੰਘ ਉੱਪਲ, ਮੈਡਮ ਸਤਵਿੰਦਰ ਕੌਰ ਨੇ ਦੱਸਿਆ ਕਿ ਸਕੂਲ ਦਾ ਨਤੀਜਾ ਇਸ ਵਾਰ 100 % ਰਿਹਾ ਹੈ। ਇਸ ਸਮੇਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਲਜੀਤ ਕੌਰ ਜੀ ਦੁਆਰਾ ਚੰਗੀ ਤੇ ਬੇਹਤਰੀਨ ਕਾਰਗੁਜ਼ਾਰੀ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਸਮੇਂ ਸਕੂਲ ਅਧਿਆਪਕ ਕਰਮਜੀਤ ਕੌਰ, ਜੋਤੀ,ਐਸ ਐਮ ਸੀ ਮੈਂਬਰ, ਆਂਗਨਵਾੜੀ ਵਰਕਰ,ਕੁੱਕ ਵਰਕਰ, ਆਸ਼ਾ ਵਰਕਰ, ਪਿੰਡ ਕਪੂਰੀ ਦੇ ਯੂਥ ਕਲੱਬ ਦੇ ਨੌਜਵਾਨ ਸਾਥੀਆਂ ਨੇ ਵੀ ਇਸ ਵਿਚ ਸ਼ਿਰਕਤ ਕੀਤੀ।